“ਜਦੋਂ ਅਬਦਾਲੀ ਦੀ ਪਾਲਕੀ ਡਗਮਗਾਈ” ਵੀਰ ਅਜੈਪਾਲ ਸਿੰਘ ਬਰਾੜ ਵਲੋਂ ਬੜੇ ਪਿਆਰ ਨਾਲ ਭੇਜੀ ਗਈ ਅੰਗਰੇਜ਼ੀ ਕਿਤਾਬ “When Abdali’s Palanquin Trembled- Making of the Sikh Raj” ਕਈ ਦਿਨਾਂ ਦੀ ਉਡੀਕ ਤੋਂ ਬਾਅਦ ਮਿਲੀ, ਜਿਸਨੂੰ ਲਿਖਣ ‘ਚ ਨਵਜੋਤ ਕੌਰ ਜੀ ਨੇ ਉਨ੍ਹਾਂ ਦਾ ਸਾਥ ਦਿੱਤਾ ਹੈ। ਬੜੀ ਉਡੀਕ ਸੀ ਇਸਦੀ ਤੇ ਅੱਜ ਸਾਰੀ ਪੜ੍ਹਨ ਦਾ ਸਬੱਬ ਬਣਿਆ। ਸਾਡੀ ਨਵੀਂ ਪੀੜ੍ਹੀ ਦੇ ਮਨਾਂ ‘ਚ ਪੁਰਾਤਨ ਅਤੇ ਕੁਝ ਸਾਲ ਪਹਿਲਾਂ ਦੇ ਇਤਿਹਾਸ ਪ੍ਰਤੀ ਜਿਹੜੇ ਸਵਾਲ ਹੁੰਦੇ ਹਨ, ਉਨ੍ਹਾਂ ਨੂੰ ਪੰਜਾਬ ਰਹਿੰਦੇ ਦਾਦੇ-ਪੋਤੇ ਅਤੇ ਅਮਰੀਕਾ ਤੋਂ ਆਏ ਤਾਏ ਦੀ ਆਪਸੀ ਗੱਲਬਾਤ ‘ਚ ਬਹੁਤ ਰੌਚਕ ਢੰਗ ਅਤੇ ਹਵਾਲਿਆਂ ਸਹਿਤ ਇਸ ਕਿਤਾਬ ‘ਚ ਪੇਸ਼ ਕਰਕੇ ਬਹੁਤ ਆਹਲਾ ਕੰਮ ਕੀਤਾ ਹੈ ਲੇਖਕਾਂ ਨੇ।

211 ਸਫ਼ਿਆਂ ‘ਚ ਤਿੰਨ ਸਦੀਆਂ ਦੀ ਗੱਲ ਏਨੀ ਤਰਤੀਬ ਅਤੇ ਵਿਲੱਖਣ ਢੰਗ ਨਾਲ ਪੇਸ਼ ਕੀਤੀ ਹੈ ਕਿ ਬਹੁਤ ਸਾਰੇ ਲੇਖਕਾਂ ਨੂੰ ਕਿਤਾਬ ਲਿਖਣ ਲੱਗਿਆਂ ਤਰਤੀਬੀ ਪੇਸ਼ਕਾਰੀ (ਲੇਆਊਟ) ਦਾ ਨਵਾਂ ਢੰਗ ਮਿਲ ਜਾਵੇਗਾ। ਇਤਿਹਾਸਿਕ ਤੱਥ ਪੇਸ਼ ਕਰਨ ਲੱਗਿਆਂ ਹਵਾਲਿਆਂ ਤੇ ਭਾਵਨਾਵਾਂ ਦਾ ਬਹੁਤ ਖਿਆਲ ਰੱਖਿਆ ਗਿਆ ਹੈ।

ਪੰਜਾਬੀਆਂ ਦੀ ਨਵੀਂ ਪੀੜ੍ਹੀ ਅਤੇ ਗ਼ੈਰ ਪੰਜਾਬੀਆਂ ਲਈ ਇਹ ਕਿਤਾਬ ਥੋੜੇ ਸਮੇਂ ‘ਚ ਬਹੁਤ ਸਾਰਾ ਗਿਆਨ ਹਾਸਲ ਕਰਨ ਦਾ ਸੋਮਾ ਸਿੱਧ ਹੋਵੇਗੀ। ਬੜੀ ਖ਼ੁਸ਼ੀ ਹੋਵੇਗੀ, ਜੇਕਰ ਕਿਸੇ ਤਰਾਂ ਇਸਦਾ ਪੰਜਾਬੀ ਅਨੁਵਾਦ ਹੋ ਜਾਵੇ ਤੇ ਉਹ ਵੀ ਇਸ ਤਰਾਂ ਕਿ ਲੇਖਕਾਂ ਦੇ ਵਲਵਲੇ ਇੰਨ-ਬਿੰਨ ਸਮਝ ਆਉਣ ………ਤਾਂ ਗੱਲ ਸੋਨੇ ‘ਤੇ ਸੁਹਾਗੇ ਵਾਲੀ ਹੋ ਜਾਵੇਗੀ।

ਸੌਖਾ ਲਿਖਣਾ ਹੀ ਸਭ ਤੋਂ ਔਖਾ ਹੁੰਦਾ ਹੈ। ਕਿਤਾਬ ‘ਚ ਬਹੁਤ ਸੌਖੀ ਅੰਗਰੇਜ਼ੀ ਵਰਤੀ ਗਈ ਹੈ ਤਾਂ ਕਿ ਨਾਲ ਡਿਕਸ਼ਨਰੀ ਨਾ ਰੱਖਣੀ ਪਵੇ।

ਕਿਤਾਬ ਮੰਗਵਾਉਣ ਲਈ Ajaypal Singh Brar ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਰੌਸ਼ਨ ਦਿਮਾਗ ਅਜੈਪਾਲ ਜੀ ਤੇ ਨਵਜੋਤ ਜੀ, ਕਿਤਾਬ ‘ਤੇ ਕੀਤੀ ਤੁਹਾਡੀ ਮਿਹਨਤ ਮੂੰਹੋਂ ਬੋਲਦੀ ਹੈ। ਮੈਂ ਸਭ ਨੂੰ ਪੜ੍ਹਨ ਦੀ ਗੁਜ਼ਾਰਿਸ਼ ਕਰਦਾਂ ਜੀ।

– ਗੁਰਪ੍ਰੀਤ ਸਿੰਘ ਸਹੋਤਾ

%d bloggers like this: